Punjabi Typing Paragraphs
Practice with real PSSSB exam-grade Gurmukhi passages on Raavi Unicode and Asees font layouts.
Heritage: ਪੰਜਾਬ ਦੀ ਧਰਤੀ (Land of Five Rivers)
92 WordsBeginner
ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣੀ ਜਾਂਦੀ ਹੈ। ਇਹ ਰਾਜ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ, ਉਪਜਾਊ ਭੂਮੀ ਅਤੇ ਮਿਹਨਤੀ ਲੋਕਾਂ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਪੰਜਾਬੀ ਲੋਕ ਆਪਣੀ ਮਹਿਮਾਨਨਵਾਜ਼ੀ, ਜ਼ਿੰਦਾਦਿਲੀ ਅਤੇ ਬਹਾਦਰੀ ਲਈ ਜਾਣੇ ਜਾਂਦੇ ਹਨ। ਇੱਥੋਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਅਤੇ ਪੰਜਾਬ ਨੂੰ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ ਹੈ। ਪੰਜਾਬੀ ਸੰਗੀਤ ਅਤੇ ਭੰਗੜਾ ਅੱਜ ਦੁਨੀਆ ਦੇ ਹਰ ਕੋਨੇ ਵਿੱਚ ਸੁਣਿਆ ਅਤੇ ਪਸੰਦ ਕੀਤਾ ਜਾਂਦਾ ਹੈ। ਸਾਨੂੰ ਆਪਣੇ ਅਮੀਰ ਵਿਰਸੇ ਉੱਤੇ ਹਮੇਸ਼ਾ ਮਾਣ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਸੰਭਾਲਣਾ ਚਾਹੀਦਾ ਹੈ।
Education: ਵਿੱਦਿਆ ਮਨੁੱਖੀ ਜੀਵਨ ਦਾ ਤੀਜਾ ਨੇਤਰ (Importance of Education)
93 WordsBeginner
ਵਿੱਦਿਆ ਮਨੁੱਖੀ ਜੀਵਨ ਦਾ ਤੀਜਾ ਨੇਤਰ ਹੈ, ਜੋ ਸਾਨੂੰ ਸਹੀ ਅਤੇ ਗਲਤ ਵਿੱਚ ਫਰਕ ਕਰਨਾ ਸਿਖਾਉਂਦੀ ਹੈ। ਸਿੱਖਿਆ ਤੋਂ ਬਿਨਾਂ ਮਨੁੱਖ ਦਾ ਵਿਕਾਸ ਅਧੂਰਾ ਹੈ। ਅੱਜ ਦੇ ਆਧੁਨਿਕ ਯੁਗ ਵਿੱਚ ਕੰਪਿਊਟਰ ਸਿੱਖਿਆ ਅਤੇ ਟਾਈਪਿੰਗ ਦਾ ਬਹੁਤ ਮਹੱਤਵ ਹੈ। ਭਾਵੇਂ ਉਹ ਸਰਕਾਰੀ ਨੌਕਰੀ ਹੋਵੇ ਜਾਂ ਪ੍ਰਾਈਵੇਟ ਖੇਤਰ, ਟਾਈਪਿੰਗ ਦੀ ਮੁਹਾਰਤ ਹਰ ਥਾਂ ਲਾਭਦਾਇਕ ਸਿੱਧ ਹੁੰਦੀ ਹੈ। ਪੰਜਾਬ ਸਰਕਾਰ ਦੀਆਂ ਕਲਰਕ ਪ੍ਰੀਖਿਆਵਾਂ ਵਿੱਚ ਰਾਵੀ ਫੋਂਟ ਉੱਤੇ ਟਾਈਪਿੰਗ ਟੈਸਟ ਲਾਜ਼ਮੀ ਕੀਤਾ ਗਿਆ ਹੈ। ਇਸ ਲਈ ਨੌਜਵਾਨਾਂ ਨੂੰ ਆਪਣੀ ਟਾਈਪਿੰਗ ਸਪੀਡ ਅਤੇ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਸਫਲ ਹੋ ਸਕਣ।
Value of Time: ਸਮਾਂ ਬਹੁਤ ਹੀ ਕੀਮਤੀ (Importance of Time)
94 WordsIntermediate
ਸਮਾਂ ਬਹੁਤ ਹੀ ਕੀਮਤੀ ਅਤੇ ਸ਼ਕਤੀਸ਼ਾਲੀ ਹੈ। ਲੰਘਿਆ ਹੋਇਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ। ਜਿਹੜਾ ਇਨਸਾਨ ਸਮੇਂ ਦੀ ਕਦਰ ਕਰਦਾ ਹੈ, ਉਹ ਆਪਣੇ ਜੀਵਨ ਵਿੱਚ ਹਮੇਸ਼ਾ ਸਫਲ ਹੁੰਦਾ ਹੈ। ਸਮੇਂ ਸਿਰ ਕੰਮ ਕਰਨਾ ਇੱਕ ਚੰਗੀ ਆਦਤ ਹੈ। ਕੁਦਰਤ ਵੀ ਸਾਨੂੰ ਸਮੇਂ ਦੀ ਪਾਲਣਾ ਕਰਨਾ ਸਿਖਾਉਂਦੀ ਹੈ, ਜਿਵੇਂ ਸੂਰਜ ਅਤੇ ਚੰਦਰਮਾ ਆਪਣੇ ਨਿਯਤ ਸਮੇਂ ਸਿਰ ਚੜ੍ਹਦੇ ਅਤੇ ਡੁੱਬਦੇ ਹਨ। ਸਾਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਇੱਕ ਸਹੀ ਸਮਾਂ ਸਾਰਣੀ ਬਣਾਉਣੀ ਚਾਹੀਦੀ ਹੈ ਅਤੇ ਆਲਸ ਨੂੰ ਤਿਆਗਣਾ ਚਾਹੀਦਾ ਹੈ। ਸਮੇਂ ਦੀ ਸਹੀ ਵਰਤੋਂ ਹੀ ਜੀਵਨ ਦੀ ਅਸਲ ਸਫਲਤਾ ਹੈ।
Society: ਨੌਜਵਾਨ ਪੀੜ੍ਹੀ ਦਾ ਯੋਗਦਾਨ (Role of Youth)
91 WordsIntermediate
ਨੌਜਵਾਨ ਪੀੜ੍ਹਿ ਕਿਸੇ ਵੀ ਦੇਸ਼ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਮੋਢਿਆਂ ਉੱਤੇ ਹੁੰਦਾ ਹੈ। ਅੱਜ ਦੇ ਸਮੇਂ ਵਿੱਚ ਨੌਜਵਾਨਾਂ ਕੋਲ ਸਿੱਖਿਆ, ਖੇਡਾਂ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਅਣਗਿਣਤ ਮੌਕੇ ਹਨ। ਬਹੁਤ ਸਾਰੇ ਨੌਜਵਾਨ ਸਟਾਰਟ-ਅੱਪ ਰਾਹੀਂ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੇ ਹਨ। ਪਰ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਅਤੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਜਦੋਂ ਸਾਡਾ ਦੇਸ਼ ਦਾ ਨੌਜਵਾਨ ਜਾਗਰੂਕ ਅਤੇ ਸਿਹਤਮੰਦ ਹੋਵੇਗਾ, ਉਦੋਂ ਹੀ ਦੇਸ਼ ਅੱਗੇ ਵਧੇਗਾ।
Mother Tongue: ਮਾਂ ਬੋਲੀ ਪੰਜਾਬੀ (Mother Tongue Punjabi)
93 WordsAdvanced
ਆਪਣੀ ਮਾਤ ਭਾਸ਼ਾ ਪੰਜਾਬੀ ਦਾ ਸਤਿਕਾਰ ਕਰਨਾ ਹਰ ਪੰਜਾਬੀ ਦਾ ਮੁਢਲਾ ਫਰਜ਼ ਹੈ। ਪੰਜਾਬੀ ਭਾਸ਼ਾ ਬਹੁਤ ਹੀ ਮਿੱਠੀ ਅਤੇ ਅਮੀਰ ਭਾਸ਼ਾ ਹੈ। ਗੁਰਮੁਖੀ ਲਿਪੀ ਵਿੱਚ ਲਿਖੀ ਜਾਣ ਵਾਲੀ ਇਹ ਭਾਸ਼ਾ ਸਾਡੇ ਮਹਾਨ ਗੁਰੂਆਂ, ਸੂਫੀ ਸੰਤਾਂ ਅਤੇ ਸ਼ਾਇਰਾਂ ਦੀ ਦੇਣ ਹੈ। ਅੱਜ ਵਿਸ਼ਵੀਕਰਨ ਦੇ ਦੌਰ ਵਿੱਚ ਸਾਨੂੰ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਸਿੱਖਣ ਦੇ ਨਾਲ-ਨਾਲ ਆਪਣੀ ਮਾਂ-ਬੋਲੀ ਨੂੰ ਨਹੀਂ ਵਿਸਾਰਨਾ ਚਾਹੀਦਾ। ਘਰਾਂ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ। ਪੰਜਾਬੀ ਸਾਹਿਤ ਦਾ ਅਧਿਐਨ ਕਰਨਾ ਸਾਡੇ ਗਿਆਨ ਵਿੱਚ ਵਾਧਾ ਕਰਦਾ ਹੈ ਅਤੇ ਸਾਨੂੰ ਆਪਣੇ ਸੱਭਿਆਚਾਰ ਨਾਲ ਜੋੜਦਾ ਹੈ।
Technology: ਕੰਪਿਊਟਰ ਟਾਈਪਿੰਗ ਦਾ ਹੁਨਰ (Computer Typing Skill)
92 WordsAdvanced
ਕੰਪਿਊਟਰ ਅੱਜ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਾ ਹੈ। ਦਫਤਰਾਂ, ਸਕੂਲਾਂ, ਬੈਂਕਾਂ ਅਤੇ ਹਸਪਤਾਲਾਂ ਵਿੱਚ ਸਾਰਾ ਕੰਮ ਕੰਪਿਊਟਰ ਰਾਹੀਂ ਹੁੰਦਾ ਹੈ। ਕੰਪਿਊਟਰ ਦੀ ਵਰਤੋਂ ਨਾਲ ਕੰਮ ਬਹੁਤ ਤੇਜ਼ੀ ਅਤੇ ਸ਼ੁੱਧਤਾ ਨਾਲ ਹੁੰਦਾ ਹੈ। ਇਸ ਯੁਗ ਵਿੱਚ ਕੰਪਿਊਟਰ ਟਾਈਪਿੰਗ ਸਿੱਖਣਾ ਇੱਕ ਜ਼ਰੂਰੀ ਹੁਨਰ ਬਣ ਗਿਆ ਹੈ। ਚੰਗੀ ਟਾਈਪਿੰਗ ਸਪੀਡ ਨਾਲ ਅਸੀਂ ਆਪਣਾ ਸਮਾਂ ਬਚਾ ਸਕਦੇ ਹਾਂ ਅਤੇ ਦਫਤਰੀ ਕੰਮ ਆਸਾਨੀ ਨਾਲ ਨਿਪਟਾ ਸਕਦੇ ਹਾਂ। ਇੰਟਰਨੈੱਟ ਦੀ ਮਦਦ ਨਾਲ ਅੱਜ ਅਸੀਂ ਘਰ ਬੈਠੇ ਹੀ ਟਾਈਪਿੰਗ ਦਾ ਅਭਿਆਸ ਕਰ ਸਕਦੇ ਹਾਂ ਅਤੇ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖਣਾ ਸਿੱਖ ਸਕਦੇ ਹਾਂ।